· ·
BREAKING
Stay tuned for the latest headlines.
Punjabi Waves PUNJABI WAVES Punjabi News Agency · Global Headlines

ਮੀਂਹ ਦੇ ਪਾਣੀ ‘ਚ ਡੁੱਬਣ ਨਾਲ 8 ਸਾਲਾ ਮਾਸੂਮ ਬੱਚੇ ਦੀ ਮੌਤ

ਮੀਂਹ ਦੇ ਪਾਣੀ ‘ਚ ਡੁੱਬਣ ਨਾਲ 8 ਸਾਲਾ ਮਾਸੂਮ ਬੱਚੇ ਦੀ ਮੌਤ

ਚੰਡੀਗੜ੍ਹ, 8 ਅਗਸਤ (ਵਿਸ਼ਵ ਵਾਰਤਾ): ਹਰਿਆਣਾ ਦੇ ਹਿਸਾਰ, ਮਹਿੰਦਰਗੜ੍ਹ, ਫ਼ਤਿਹਾਬਾਦ, ਭਿਵਾਨੀ, ਗੁਰੂਗ੍ਰਾਮ, ਰੋਹਤਕ,ਅਤੇ ਸਿਰਸਾ ਦੇ ਡੱਬਵਾਲੀ ਵਿੱਚ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੂੰਦਾ-ਬਾਂਦੀ ਵੀ ਹੋਈ।

ਰੋਹਤਕ, ਝੱਜਰ ਅਤੇ ਫਰੀਦਾਬਾਦ ਵਿੱਚ ਭਾਰੀ ਬਾਰਿਸ਼ ਨਾਲ ਹਾਲਾਤ ਵਿਗੜ ਗਏ। ਸ਼ਨੀਵਾਰ ਨੂੰ ਰੋਹਤਕ ਵਿੱਚ ਹੋਈ 118 ਐੱਮਐੱਮ ਬਾਰਿਸ਼ ਨਾਲ ਹਿਸਾਰ ਰੋਡ ਸਥਿਤ ਰਾਜੀਵ ਨਗਰ ਵਿੱਚ ਇੱਕ ਪਲਾਟ ਵਿੱਚ ਭਰੇ ਬਾਰਿਸ਼ ਦੇ ਪਾਣੀ ਵਿੱਚ ਡੁੱਬਣ ਨਾਲ ਅੱਠ ਸਾਲ ਦੇ ਬੱਚੇ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦਾ ਰਹਿਣ ਵਾਲਾ ਉਮਾ ਸਿੰਘ ਪਰਿਵਾਰ ਸਮੇਤ ਰਾਜੀਵ ਨਗਰ ਵਿੱਚ ਕਿਰਾਏ ‘ਤੇ ਰਹਿੰਦਾ ਹੈ। ਦੁਪਹਿਰ ਨੂੰ ਉਨ੍ਹਾਂ ਦਾ ਅੱਠ ਸਾਲਾ ਬੇਟਾ ਸੰਤੋਸ਼ ਦੋ ਹੋਰ ਬੱਚਿਆਂ ਨਾਲ ਖੇਡਣ ਲਈ ਗੁਆਂਢ ਵਿੱਚ ਗਿਆ ਸੀ, ਜਿੱਥੇ ਪਲਾਟ ਵਿੱਚ ਬਾਰਿਸ਼ ਦਾ ਪਾਣੀ ਭਰਿਆ ਹੋਇਆ ਸੀ। ਬੱਚੇ ਖੇਡਦੇ ਹੋਏ ਪਾਣੀ ਦੇ ਅੰਦਰ ਚਲੇ ਗਏ, ਜਿੱਥੇ ਸੰਤੋਸ਼ ਡੁੱਬ ਗਿਆ। ਬਾਕੀ ਦੋਵੇਂ ਬੱਚੇ ਤੈਰ ਕੇ ਬਾਹਰ ਨਿਕਲ ਗਏ ਸਨ।

ਸੰਤੋਸ਼ ਦਾ ਪਿਤਾ ਬਾਹਰ ਗਿਆ ਹੋਇਆ ਸੀ, ਮਾਂ ਹੀ ਘਰ ‘ਚ ਸੀ। ਗੁਆਂਢੀਆਂ ਦੀ ਮਦਦ ਨਾਲ ਪੁਲਿਸ ਨੇ ਲਾਸ਼ ਨੂੰ ਪਲਾਟ ਦੇ ਅੰਦਰ ਭਾਲਿਆ ਅਤੇ ਲਗਭਗ ਅੱਧੇ ਘੰਟੇ ਬਾਅਦ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://Punjabi Waves.in/

Comments

Leave a Comment

No comments yet. Be the first to share your thoughts.